Wednesday, February 25, 2026

"जा चला जा"

 काग़ज़ी बुक्कल मार 

चुप चुपीता बैठा सी 

चमड़े दियाँ दीवाराँ दे ओहले 

लुक के 

मार चौकड़ी

मैं लभ के 

जदों 

"जा चला जा" केहा 

ताँ बाज़ार जा 

ख़ुद नूँ वेच 

चा दा कप्प लै आया 

वास्ते मेरे 

मेरे दस्साँ दा पुराणा नोट।

रोशनदान

घुस आती थी दुनिया 

मेरे ज़हन के मकान में 

आँखों की खिड़कियों 

कानों के दरवाज़ों से


करुणा के रोशनदान खोले 

तो जान में जान आई।

ਰਿਟਾਇਰਮੈਂਟ

 ਰਿਟਾਇਰਮੈਂਟ

========
(
ਲਘੂ ਕਹਾਣੀ)

ਕਰੋਨਾ ਬੀਮਾਰੀ ਆਪਣੇ ਸ਼ਿਖਰ ਤੇ ਸੀ।

ਧੀਮਾਨ ਸਾਬ ਦਾ ਪੰਜਾ ਕਮਰਿਆਂ ਦਾ ਚਾਰ ਸਿਤਾਰਾ ਹੋਟਲ ਤਕਰੀਬਨ ਪੰਜ ਮਹੀਨਿਆਂ ਤੋਂ ਬੰਦ ਸੀ ਤੇ ਧੀਮਾਨ ਸਾਬ ਦੀ ਤਿਜੋਰੀ ਦਾ ਖੂਨ ਚੂਸ ਰਿਹਾ ਸੀ।

ਇਕ ਇਕ ਕਰਕੇ ਧੀਮਾਨ ਸਾਬ ਨੇ ਆਪਣੇ ਤਕਰੀਬਨ ਸਾਰੇ ਮੁਲਾਜ਼ਮਾਂ ਨੂੰ ਕਿਸੇ ਨਾ ਕਿਸੇ ਬਹਾਨੇ ਸਿਰ ਨੌਕਰਿਯੋੰ ਕਢ ਦਿੱਤਾ ਜਾਂ ਲੰਮੀ ਛੁੱਟੀ ਤੇ ਘਰ ਭੇਜ ਦਿੱਤਾ।

ਪਰ ਇਕ ਤਰਸੇਮ ਨੂੰ ਛੱਡ ਕੇ...ਉਸ ਨੂੰ ਨਾ ਕੱਢਿਆ...

ਤਰਸੇਮ ਉਹਨਾਂ ਦਾ ਤੀ ਸਾਲਾਂ ਤੋਂ ਫ਼ੈਮਲੀ ਡਰਾਈਵਰ ਸੀ।

ਵੇਖਣ ਵਾਲੇ ਨੂੰ ਇਓਂ ਜਾਪਦਾ ਸੀ ਕਿ ਧੀਮਾਨ ਸਾਬ ਦੇ ਬੜੇ ਨੇੜੇ ਸੀ...ਪਰਛਾਈਂ ਵਾਂਗ...

ਧੀਮਾਨ ਸਾਬ ਦੀ ਵੱਡੀ ਕਾਰੋਬਾਰੀ ਰਿਆਸਤ ਦਾ ਲਗਭਗ ਹਰ ਮੁਲਾਜ਼ਮ ਤਰਸੇਮ ਨਾਲ ਰਸ਼ਕ ਕਰਦਾ ਸੀ।

ਅਕਸਰ ਵੇਖਿਆ ਸੀ ਧੀਮਾਨ ਸਾਬ ਉਸ ਨੂੰ ਇਕ ਮਿੰਟ ਵੀ ਅੱਖਾਂ ਤੋਂ ਓਹਲੇ ਨਈਂ ਸੀ ਹੋਣ ਦੇਂਦੇ। ਜਿਵੇਂ ਓਹਨਾ ਦਾ ਡ੍ਰਾਈਵਰ ਹੋ ਕੇ ਪੁੱਤਰ ਹੋਵੇ। ਪਚਵੰਜਾ ਸਾਲ ਦਾ ਪੁੱਤਰ...

ਪਰ ਜਦੋਂ ਓਹਦੇ ਨਾਲ ਗੱਲ ਕਰਦੇ ਤਾਂ ਪੁੱਤਰਾਂ ਵਾਲਾ ਪਿਆਰ ਤਾਂ ਨਹੀਂ ਸੀ ਝਲਕਦਾ...ਹਮੇਸ਼ਾ ਖਿਜ ਕੇ ਬੋਲਦੇ...ਦੋ ਟੂਕ...ਚੁਭਵੀਂ...

ਇਕ ਦਿਨ ਮੇਥੋਂ ਰਿਹਾ ਨਾ ਗਿਆ ਤੇ ਹੋਟਲ ਦੇ ਸਕਿਉਰਿਟੀ ਗਾਰਡ ਨੂੰ ਪੁੱਛ ਹੀ ਲਿਆ ਕਿ ਤਰਸੇਮ ਕੌਣ ਹੈ? ਅਤੇ ਧੀਮਾਨ ਸਾਬ ਦੇ ਏਨੇ ਨੇੜੇ ਕਿਵੇਂ ਹੈ?

ਕਿਓਂ ਇਸਦੀ ਕਦੀ ਵਾਰੀ ਨੀ ਆਉਂਦੀ ਜਦੋਂ ਕਦੇ ਛਟਣੀ ਹੁੰਦੀ ਹੈ?

ਨਾ ਇਹਨੂੰ ਕਲੇਜੇ ਨਾਲ ਲਾਏਐ, ਨਾ ਇਹਨੂੰ ਦੂਰ ਹੋਣ ਦੇਂਦੇ ਨੇ!

ਸਕਿਉਰਿਟੀ ਵਾਲੇ ਨੇਂ ਟੋਪੀ ਸਿੱਧੀ ਕੀਤੀ, ਖੰਗ ਕੇ ਗਲਾ ਸਾਫ਼ ਕੀਤਾ ਤੇ ਪਰੇ ਨੂੰ ਮੂੰਹ ਕਰਕੇ ਬੋਲਿਆ

"
ਬੜੀ ਦਰਦ ਭਰੀ ਕਹਾਣੀ ਹੈ...

ਅੱਜ ਤੋਂ ਤੀ ਕੁ ਸਾਲ ਪਹਿਲਾਂ ਪੰਜੀ ਛੱਬੀ ਸਾਲ ਦਾ ਨੌਜਵਾਨ ਤਰਸੇਮ ਧੀਮਾਨ ਸਾਬ ਕੋਲ ਕਮ ਮੰਗਣ ਆਇਆ ਸੀ...

ਹੋਰ ਤਾਂ ਕੋਈ ਕੰਮ ਸਿਗਾ ਨਹੀਂ, ਧੀਮਾਨ ਸਾਬ ਨੂੰ ਆਪਣੇ ਵਾਸਤੇ ਇਕ ਡਰਾਈਵਰ ਦੀ ਲੋੜ ਸੀ, ਸੋ ਉਸ ਦੀ ਡਰਾਈਵਰੀ ਦਾ ਇਮਤਿਹਾਨ ਲੈ ਕੇ ਰੱਖ ਲਿਆ।

ਦੋ ਸਾਲ ਬਾਅਦ ਧੀਮਾਨ ਸਾਬ ਦੇ ਕੰਨੁ ਤੇ ਪੰਨੂ ਦੋ ਜੁੜਵਾਂ ਬੇਟੇ ਹੋਏ ਤਾਂ ਉਹਨਾਂ ਨੇ ਤਰਸੇਮ ਦੀ ਜਿੰਮੇਵਾਰੀ ਆਪਣੀ ਪਤਨੀ ਅਤੇ ਬੱਚਿਆਂ ਦੀ ਸੇਵਾ ਅਤੇ ਨਿਗਰਾਨੀ ਨੂੰ ਲਾ ਦਿੱਤੀ।

ਬੱਚੇ ਸਕੂਲ ਜਾਣ ਜੋਗੇ ਹੋਏ ਤਾਂ ਉਹਨਾਂ ਨੂੰ ਸਕੂਲ ਲੈ ਕੇ ਜਾਣ, ਵਾਪਸ ਲਿਆਉਣ ਦਾ ਜਿੰਮਾ ਵੀ ਤਰਸੇਮ ਨੂੰ ਦੇ ਦਿੱਤਾ...

ਤਰਸੇਮ ਉਹਨਾਂ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਦਾ ਤੇ ਸੰਭਾਲਦਾ ਰਿਹਾ...ਉਸ ਦਿਨ ਤਕ ਜਦੋਂ ਇਕ ਦਿਨ ਸਕੂਲ ਦੀ ਛੁੱਟੀ ਤੋਂ ਬਾਅਦ ਸੜਕ ਦੇ ਉਸ ਪਾਰ ਖੜੀ ਕਾਰ ਵਲ ਦੋਨੋਂ ਨਿਆਣਿਆਂ ਦੀ ਉਂਗਲੀ ਫੜ ਪਾਰ ਕਰਵਾ ਰਿਹਾ ਸੀ ਤੇ ਕੰਨੁ ਦਾ ਕੁੱਛ ਪਿੱਛੇ ਡਿਗ ਗਿਆ ਸੜਕ ਤੇ... ਉਂਗਲੀ ਛਡਾ ਨੱਸਿਆ ਤੇ ਓਥੋਂ ਲੰਗਦੀ ਇਕ ਲਾਰੀ ਦੀ ਚਪੇਟ ਵਿਚ ਗਿਆ...

ਧੀਮਾਨ ਸਾਬ ਨੂੰ ਜਦੋਂ ਪਤਾ ਲੱਗਿਆ ਤਾਂ ਪਹਿਲਾਂ ਤਾਂ ਗਸ਼ ਖਾ ਕੇ ਡਿਗ ਪਏ। ਫ਼ੇਰ ਜਦੋਂ ਹੋਸ਼ ਆਇਆ ਤਾਂ ਅੰਦਰ ਗਏ, ਬੰਦੂਕ ਕੱਢੀ, ਗੋਲੀ ਪਾਈ ਤੇ ਤਰਸੇਮ ਨੂੰ ਮਾਰਣ ਹੀ ਲੱਗੇ ਸੀ ਕਿ ਕਿਸੇ ਨੇ ਬੰਦੂਕ ਖੋ ਲਈ...

ਦਿਨ ਸੀ ਤੇ ਅੱਜ ਦਾ ਦਿਨ ...ਧੀਮਾਨ ਸਾਬ ਨੇ ਤਰਸੇਮ ਨੂੰ ਜਾਨੋਂ ਤਾਂ ਛੱਡ ਦਿੱਤਾ ਪਰ ਸ਼ਾਇਦ ਮਾਫ਼ ਨਹੀਂ ਕੀਤਾ...

ਤਨਖਾਹ ਦੇਂਦੇ ਨੇ, ਕੋਲ ਰੱਖਦੇ ਨੇ, ਪਰ ਕਿਧਰੇ ਜਾਣ ਨਹੀਂ ਦੇਂਦੇ...ਪਤਾ ਨਹੀਂ ਕਿਓਂ...

ਯਾ ਤਾਂ ਹੌਲੀ ਹੌਲੀ ਬਦਲਾ ਲੈ ਰਹੇ ਨੇ ਜਾਂ ਗੁੱਸਾ ਕੱਢ ਰਹੇ ਨੇਂ...ਯਾ ਬੱਚੇ ਦੇ ਗ਼ਮ ਵਿੱਚ ਉਸ ਲਮਹੇ ਨੂੰ ਫੱੜ ਕੇ ਬੈਠੇ ਨੇਂ...

ਅੱਜ ਉਸ ਹਾਦਸੇ ਨੂੰ ਤਕਰੀਬਨ ਪੰਜੀ ਸਾਲ ਹੋ ਗਏ...ਦੂਜੇ ਪੁੱਤਰ ਪੰਨੂੰ ਦਾ ਪਿਛਲੇ ਸਾਲ ਵਿਆਹ ਵੀ ਹੋ ਗਿਆ, ਤੇ ਅੱਜ ਉਸ ਦੀ ਗਰਭਵਤੀ ਪਤਨੀ ਦੀ ਡਿਲਿਵਰੀ ਦੀ ਉਡੀਕ ਵਿੱਚ ਸਾਰਾ ਪਰਿਵਾਰ ਅਤੇ ਤਰਸੇਮ ਅਸਪਤਾਲ ਬੈਠਾ ਹੈ...

ਨਰਸ ਨੇ ਬਾਹਰ ਕੇ ਜਦੋਂ ਮੁਬਾਰਕਾਂ ਦਿੱਤੀਆਂ ਕਿ ਮੁੰਡਾ ਹੋਇਆ ਹੈ ਤਾਂ ਵਕਤ ਤੋਂ ਪਹਿਲਾਂ ਬੁੱਢੇ ਹੋਏ ਧੀਮਾਨ ਸਾਬ ਦਿਆਂ ਅੱਖਾਂ ਛਲਕ ਗਈਆਂ।

ਹਫ਼ਤਾ ਬੀਤਿਆ, ਬੱਚਾ ਘਰ ਦੀ ਰੌਣਕ ਬਣ ਗਿਆ...

ਰੋਜ਼ ਦੀ ਤਰ੍ਹਾਂ, ਇਕ ਦਿਨ ਧੀਮਾਨ ਸਾਬ ਕਮਰੇ ਵਿੱਚ ਬੱਚੇ ਕੋਲ ਬੈਠੇ ਸੀ, ਤਰਸੇਮ ਡਰਦਾ ਡਰਦਾ ਅੰਦਰ ਆਇਆ ਤੇ ਸਹਿਮ ਕੇ ਹੌਲੇ ਜਈ ਬੋਲਿਆ

"
ਬਾਊ ਜੀ, ਦੋ ਗੱਲਾਂ ਪੁਛਣਿਆਂ ਸੀ..."

ਧੀਮਾਨ ਸਾਬ ਨੇ ਉਸ ਵੱਲ ਵੇਖਿਆ ਤੇ ਭਰੀ ਅੱਖਾਂ ਨਾਲ ਬੋਲੇ

"
ਚੁੱਕ ਲੈ...ਪਰ ਇਸ ਵਾਰ ਪੱਕਾ ਫੜ ਕੇ ਰੱਖੀਂ!"

ਤਰਸੇਮ ਨੇ ਝੱਟ ਅਗੇ ਵੱਧ ਕੇ ਬੱਚਾ ਗੋਦ ਚੁੱਕ ਲਿਆ, ਘੁੱਟ ਕੇ ਗੱਲ ਲਾ ਲਿਆ ਤੇ ਦਹਾੜਾਂ ਮਾਰ ਰੋ ਪਿਆ।

ਧੀਮਾਨ ਸਾਬ ਖੜੇ ਹੋ ਗਏ ਤੇ ਉਸ ਦੇ ਮੋਢੇ ਤੇ ਹੱਥ ਰੱਖ ਬੋਲੇ

"
ਕੀ ਨਾਂ ਰਖਿਏ ਤਰਸੇਮ ਇਸਦਾ?"

ਬਿਨਾ ਕੁਛ ਸੋਚੇ ਤਰਸੇਮ ਬੋਲ ਪਿਆ

"
ਕੰਨੁ"

ਧੀਮਾਨ ਸਾਬ ਤੋਂ ਰਿਹਾ ਨਾਂ ਗਿਆ ਤੇ ਵੀ ਫੁੱਟ ਫੁੱਟ ਰੋ ਪਏ...

ਅਖੀਰ ਆਪਣੇ ਆਪ ਨੂੰ ਸੰਭਾਲ ਕੇ ਹੌਕੇ ਭਰਦਿਆਂ ਬੋਲੇ

"
ਦੂਜੀ ਗੱਲ ਕੀ ਪੁੱਛਣੀ ਕਹਣੀ ਸੀ?"

ਤਰਸੇਮ ਨੇ ਬੱਚੇ ਨੂੰ ਹੌਲੀ ਜਈ ਬਿਸਤਰੇ ਤੇ ਰੱਖਿਆ ਤੇ ਹੱਥ ਜੋੜ ਧੀਮਾਨ ਸਾਬ ਨੂੰ ਕਹਿਣ ਲੱਗਾ

"
ਮੈਨੂੰ ਹੁਣ ਜਾਣ ਦਿਓ, ਮੈਨੂੰ ਛੁਟੀ ਦੇ ਦਵੋ, ਰਿਟਾਇਰ ਕਰ ਦਿਓ!"

ਧੀਮਾਨ ਸਾਬ ਨੇ ਲੰਮਾ ਸਾ ਲਿਆ, ਤਰਸੇਮ ਦੇ ਮੋਢੇ ਤੇ ਫੇਰ ਹੱਥ ਰੱਖਿਆ, ਤੇ ਬੋਲੇ

"
ਜਾ, ਅੱਜ ਤੋਂ ਤੂੰ ਵੀ ਰਿਟਾਇਰ ਤੇ ਮੈਂ ਵੀ...!"