Sunday, January 21, 2018

ਬਾਗ਼

ਅੱਜ
ਓਸੇ ਜਲਿਆਂਵਾਲਾ ਵਿਚ
ਸੁੱਤੇ ਨੇ
ਸਾਰੇ,
ਜਿਸ ਵਿਚ
ਜਾਗਦੇ ਹੋਏ ਸਨ
ਕਦੇ
ਹੋਏ ਇਕੱਠੇ
ਜਗਾਉਣ
ਤਕਦੀਰ,

ਅੱਜ
ਉੱਥੇ ਹੀ
ਹਨ
ਜਿਉਂਦੇ ਮਰੇ
ਇਹ ਸਾਰੇ,
ਜਿੱਥੇ
ਸੀ ਮਰੇ
ਜਿਉਣ ਲਈ
ਓ ਸਾਰੇ।

ਖਿੱਲੇ ਫੁੱਲਾਂ ਦਾ ਬਾਗ਼
ਤਰੇ ਫੁੱਲਾਂ ਦਾ ਬਾਗ਼
ਉਜੜੇ ਬਾਗ਼ਾਂ ਦਾ
ਵੱਸਿਆ ਬਾਗ਼!

No comments:

Post a Comment