Sunday, January 21, 2018

ਖੂ

ਰੂਹ ਦੇ ਕੰਨ ਲਾ
ਧਿਆਨ ਨਾਲ ਸੁਣੋ,
ਕੀ ਕਹਿੰਦਿਆਂ ਨੇਂ
ਖੂਹ ਦਿਆਂ
ਹੂਕਦਿਆਂ ਲਾਸ਼ਾਂ,

ਪੁੱਛਦਿਆਂ ਨੇਂ
ਸ਼ਾਇਦ
ਕੀ ਖੁਸ਼ ਹਨ ਵਸਦਿਆਂ
ਸਾਡੇ
ਦੇਸ਼ ਦਿਆਂ
ਆਉਂਦਿਆਂ ਨਸਲਾਂ!

ਕਰੋ ਜਿਗਰਾ
ਮਾਰੋ ਝਾੱਤੀ
ਜਲਿਆਂਵਾਲਾ ਖੂ ਵਿਚ ਲੁੱਕੀ
ਵੇਖੋ
ਦੇਸ਼ਭਕਤਾਂ ਦੇ
ਬਲੀਦਾਨ ਦੀ ਘਾਟੀ,

ਕਰੋ ਹੌਸਲਾ,
ਫੜ ਬੱਚਿਆਂ ਦਿਆਂ ਉਂਗਲਾਂ
ਚੁੱਕ ਗੋਦੀ
ਜਿਗਰ ਦੇ ਟੋਟੇ,
ਮਾਰਿਏ ਛਾਲਾਂ
ਇਕ ਵਾਰੀ ਫ਼ੇਰ,
ਮੰਗੇ ਕੁਰਬਾਨੀ
ਮਾਰ ਮਾਰ ਹਾਕਾਂ,
ਏਸ ਦੇਸ਼ ਦੀ
ਮਾਂ-ਮਈ ਮਾਟੀ।

No comments:

Post a Comment