Saturday, September 16, 2017

ਸੁਪਣਾ

ਨਾ ਮਿਲੀੰ ਕਦੇ ਤੂੰ
ਪਰ ਖਿੱਚ ਇਵੇਂ ਹੀ
ਪਾਈ ਰੱਖੀਂ,
ਮੇਰਿਏ ਮੰਜ਼ਿਲੇ
ਰਾਹਾਂ ਆਪਣੇ
ਮੈਨੂੰ ਤੂੰ ਪਾਈ ਰੱਖੀਂ!

ਨ ਮਿਟਾਵੀਂ ਮੇਰੀ ਪਯਾਸ
ਬੁੱਕ ਬੁੱਲਾਂ ਤੇ
ਇਵੇਂ ਲਵਾਈ ਰੱਖੀਂ,
ਟੁੱਟ ਨ ਜਾਵੀਂ
ਸੁਪਣੇ ਵਾਂਗੂ,
ਨੀਂਦ ਚ ਮੈਨੂੰ
ਜਗਾਈ ਰੱਖੀਂ!

No comments:

Post a Comment