Saturday, August 19, 2017

ਫ਼ਕੀਰ

ਅੱਖਰਾਂ ਨਾਲ
ਪੇਟ ਨਹੀਂ ਭਰਦਾ
ਚੰਦਰੀ ਭੁੱਖ
ਭੁੱਲ ਜਾਂਦੀ,

ਰੋਟੀ ਨਾਲ
ਪੇਟ ਭਰ ਜਾਂਦਾ,
ਰੂਹ
ਭੁੱਖੀ ਸੌਂ ਜਾਂਦੀ,

ਦੋ
ਫੱਕੇ ਕਣਕ ਦੇ,
ਚਾਰ ਲਫ਼ਜ਼ ਦੇ
ਬੰਦ,
ਹੋਰ ਕੀ ਚਾਹੀਦਾ
ਫ਼ਕੀਰ ਨੂੰ,
ਨਾ ਤਾਰੇ
ਨਾ ਚੰਦ!

No comments:

Post a Comment