Monday, August 21, 2017

ਔਰਕੇਸਟਰਾ

ਮੈਨੂੰ
ਕਦੋਂ
ਮਿਲੇਗਾ ਮੌਕਾ,
ਮੇਰੀ ਬਾਰੀ
ਕਦੋਂ ਆਵੇਗੀ?
- ਕਿੱਥੇ ਸੋਚਦਾ ਹੈ
ਕੋਈ ਸਾਜ਼
ਜਦੋਂ
ਔਰਕੇਸਟਰਾ ਵਜਦਾ ਹੈ,

ਹਉਮੈ ਮੁਕਤ ਹਵਾ 'ਚ
ਖਲੇਰ ਸੁਰਤੀ ਤੇ ਵਾਲ,
ਆਨੰਦ ਦੇ
ਉਤਸਵ 'ਚ
ਝੂਮਦੇ ਨੇਂ
ਸਬ
ਰੱਬੀ ਤਰਤੀਬ ਨਾਲ,

ਹੁੰਦੀ ਹੈ
ਸੰਗੀਤ ਦੀ ਬਰਖਾ,
ਸਬ ਕੁਛ
ਜਿਵੇਂ
ਆਪ ਹੀ ਹੁੰਦਾ ਹੈ!

No comments:

Post a Comment